Breaking News

ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕਿਆਂ ਦੇ ਪ੍ਰਿੰਸੀਪਲ ਨੂੰ ਦਿੱਤਾ ਗਿਆ ਨੋਟਿਸ


ਫਿਰੋਜ਼ਪੁਰ 31 ਜੁਲਾਈ : 
ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ (ਲੜਕੇ) ਵਿਖੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਡੀਸੀ ਦਫਤਰ ਦੇ ਪ੍ਰਧਾਨ ਬੂਟਾ ਸਿੰਘ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਰਾਜੇਸ਼ ਡੀਡੀਪੀਓ ਦਫਤਰ,  ਕੁਲਦੀਪ ਅਟਵਾਲ, ਸੰਤੋਸ਼, ਮੋਨਾ, ਗੁਰਪ੍ਰੀਤ ਸਿੰਘ, ਵਿਜੈ ਕੁਮਾਰ, ਨੈਨਸੀ, ਸੁਖਵਿੰਦਰ ਕੌਰ, ਸ਼ਿਵਾਲੀ ਰਾਣੀ ਅਤੇ ਰਾਜ ਆਦਿ ਵੀ ਹਾਜਰ ਸਨ।

       ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ  ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਡੰਰੀ ਸਮਾਟ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਦੇ ਪ੍ਰਿੰਸੀਪਲ ਸ੍ਰ.ਜਗਦੀਪ ਪਾਲ ਸਿੰਘ ਵੱਲੋਂ ਕਰਮਚਾਰੀ ਗੁਰਪ੍ਰੀਤ ਸਿੰਘ ਸੇਵਾਦਾਰ ਦੀ ਤਨਖ਼ਾਹ ਨਾ ਦੇਣ ਸਬੰਧੀ ਧਰਨਾ ਦੇਣ ਸਬੰਧੀ ਨੋਟਿਸ  ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਵੱਲੋ ਸਾਡੇ ਧਿਆਨ ਵਿਚ ਲਿਆਂਦਾ ਗਿਆ ਕਿ ਬਾਕੀ ਕਰਮਚਾਰੀਆਂ ਦੀ ਤਨਖਾਹ ਰਲੀਜ ਕਰ ਦਿੱਤੀ ਗਈ ਸੀ ਪਰ ਮੇਰੀ ਤਨਖ਼ਾਹ ਅਜੇ ਤੱਕ ਨਹੀਂ ਦਿੱਤੀ ਗਈ। ਇਸ ਸਬੰਧੀ ਯੂਨੀਅਨ ਆਗੂਆਂ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਕਰਮਚਾਰੀ ਦੀ ਤਨਖਾਹ ਰਲੀਜ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੱਲ ਕੀਤੀ ਗਈ ਸੀ, ਜਿਸ ਤੇ ਬਾਕੀ ਕਰਮਚਾਰੀਆਂ ਦੀਆਂ ਤਨਖਾਹਾਂ ਰਲੀਜ ਕਰ ਦਿੱਤੀਆਂ ਗਈਆ ਸਨ, ਗੁਰਪ੍ਰੀਤ ਦੀ ਤਨਖਾਹ ਨਹੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ  ਸਬੰਧੀ ਗੁਰਪ੍ਰੀਤ ਨੇ ਦੀ ਕਲਾਸ ਫੋਰਥ ਗੋਰਮਿੰਟ ਯੂਨੀਅਨ ਪੰਜਾਬ ਸਟੇਟ ਸਬ ਕਮੇਟੀ ਜਿਲ੍ਹਾ ਫਿਰੋਜ਼ਪੁਰ ਨੂੰ ਲਿਖਤੀ ਰੂਪ ਵਿਚ ਬਿਆਨ ਦਿੱਤਾ ਕਿ ਪ੍ਰਿੰਸੀਪਲ ਵੱਲੋਂ ਮੈਨੂੰ ਅਪ੍ਰੈਲ 2023 ਤੋਂ ਜੂਨ 2023 ਤੱਕ ਦੀਆਂ ਤਨਖਾਹਵਾਂ ਨਹੀਂ ਦਿੱਤੀਆਂ ਗਈਆ, ਜਦ ਕਿ ਮੈ ਉਸਦੇ ਘਰ ਕੰਮ ਕਰਦਾ ਸੀ ਪਰ ਜਦੋਂ ਮੈਂ ਘਰ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਵੱਲੋਂ ਮੇਰੀਆਂ ਤਨਖਾਹਾਂ ਬੰਦ ਕਰ ਦਿੱਤੀਆਂ ਗਈਆ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਨੂੰ ਆਸੀ ਪਹਿਲਾਂ 19 ਜੁਲਾਈ ਅਤੇ 29 ਜੁਲਾਈ 2023 ਨੂੰ ਮਿਲ ਕੇ ਕਰਮਾਚਾਰੀ ਦੀ ਤਨਖਾਹ ਦੇਣ ਸਬੰਧੀ ਬੇਨਤੀ ਕੀਤੀ ਗਈ ਸੀ ਅਤੇ ਆਪ ਜੀ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਸੀ ਕਿ ਮੈ ਉਸਦੀ ਤਨਖਾਹਵਾਂ ਪਾਂ ਦਵਾਗਾਂ ਪਰੂੰਤ ਬਹੁਤ ਅਫਸ਼ੋਸ਼ ਨਾਲ ਸਾਨੂੰ ਇਹ ਧਰਨਾ ਨੋਟਿਸ ਦੇਣ ਪੈ ਰਿਹਾ ਕਿ ਜੇਕਰ ਕਰਮਚਾਰੀ ਦੀਆਂ ਤਨਖਾਹਾਵਾਂ ਨਾਂ ਦਿੱਤੀਆਂ ਗਈਆਂ ਮਿਤੀ 7 ਅਗਸਤ 2023 ਨੂੰ ਆਪ ਦੇ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਆਪ ਜੀ ਦੀ ਹੋਵੇਗੀ।

कोई टिप्पणी नहीं